Type Here to Get Search Results !

GURMAT QUIZ

DELHI SMAGAM 2021 AKJ SHORTS

ਬਾਬਾ ਬੁੱਢਾ ਸਾਹਿਬ ਜੀ





ਬਾਬਾ ਬੁੱਢਾ ਸਾਹਿਬ ਜੀ ਦਾ ਇਕ ਅਹਿਮ ਪੱਖ ਅੱਜ ਸੰਗਤ ਨਾਲ ਸਾਝਾਂ ਕਰਨ ਲੱਗਾ ਜੋ ਹਮੇਸ਼ਾ ਤੋ ਹੀ ਸੰਗਤ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ । ਬਾਬਾ ਬੁੱਢਾ ਸਾਹਿਬ ਜੀ ਨੂੰ ਹਮੇਸ਼ਾ ਤਸਵੀਰਾਂ ਜਾ ਇਤਿਹਾਸ ਵਿੱਚ ਗੰਡੇ ਭੰਨਦੇ ਜਾ ਪੁੱਤਰਾ ਦੇ ਵਰ ਦੇਦੇ ਹੀ ਦਿਖਾਇਆ ਗਿਆ ਹੈ । ਠੀਕ ਹੈ ਗੁਰੂ ਘਰ ਵਿੱਚ ਦੁੱਧ ਪੁੱਤ ਸਭ ਕੁਝ ਮਿਲਦਾ ਹੈ ਪਰ ਬਾਬਾ ਬੁੱਢਾ ਸਾਹਿਬ ਜੀ ਦਾ ਇਕ ਹੀ ਪੱਖ ਸਾਹਮਣੇ ਰੱਖਣਾ ਵੀ ਠੀਕ ਨਹੀ ਹੈ । ਬਾਬਾ ਬੁੱਢਾ ਸਾਹਿਬ ਜੀ ਜਿਥੇ ਸੇਵਾ ਸਿਮਰਨ ਦੀ ਮੂਰਤ ਸਨ ਉਥੇ ਉਹ ਮਹਾਨ ਯੋਧੇ ਤਲਵਾਰ ਦੇ ਧਨੀ ਘੋੜ ਸਵਾਰ ਏਹੋ ਜਹੇ ਕਿ ਕੋਈ ਕੀ ਮੁਕਾਬਲਾ ਕਰ ਸਕਦਾ ਸੀ ਉਹਨਾ ਦਾ । ਤੀਰ ਅੰਦਾਜ ਏਹੋ ਜਹੇ ਸਨ ਕਿ ਪਾਂਡਵ ਅਰਜਨ ਵਰਗੇ ਵੀ ਉਹਨਾ ਦੇ ਸਾਹਮਣੇ ਨਾ ਟਿਕ ਸਕਦੇ । ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਤਿੰਨ ਗੁਰੂ ਸਾਹਿਬਾਨ ਤੇ ਹੋਰ ਕਈ ਸਿੱਖਾ ਨੂੰ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਸਿਖਾਈ । ਬਾਬਾ ਬੁੱਢਾ ਸਾਹਿਬ ਜੀ ਏਨੇ ਬਹਾਦਰ ਤੇ ਤੇਗ ਦੇ ਧਨੀ ਸਨ ਕਿ ਅੱਖ ਦੇ ਫੜਕੇ ਨਾਲ ਹੀ ਕਿਸੇ ਨੂੰ ਵੀ ਸ਼ਸਤਰ ਹੀਨ ਕਰ ਦੇਦੇ ਸਨ । ਗੁਰੂ ਰਾਮਦਾਸ ਸਾਹਿਬ ਜੀ ਦੇ ਕਹਿਣ ਉਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਸਿਖਾਈ ਗੁਰੂ ਅਰਜਨ ਸਾਹਿਬ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਪਿੰਡ ਦੇ ਲੋਕਾ ਦੇ ਕਹਿਣ ਤੇ ਜਦ ਕਿਲਾ ਪੁਟਣ ਆਏ ਤਾ ਕੁਝ ਸਰਾਰਤੀ ਮੁੰਡਿਆ ਨੇ ਕਿਲੇ ਦੀ ਥਾ ਤੇ ਇਕ ਰੁੱਖ ਉਤੋ ਵੱਢ ਕੇ ਉਸ ਨੂੰ ਕਿੱਲੇ ਦੇ ਵਰਗਾ ਅਕਾਰ ਦੇ ਕੇ ਗੁਰੂ ਜੀ ਨੂੰ ਪੁੱਟਣ ਵਾਸਤੇ ਆਖਿਆ ਜਦੋ ਗੁਰੂ ਅਰਜਨ ਸਾਹਿਬ ਜੀ ਘੋੜੇ ਤੇ ਚੜ ਕੇ ਹਥ ਵਿਚ ਨੇਜਾ ਫੜਕੇ ਕਿੱਲਾ ਪੁਟਣ ਲਈ ਆਏ ਤਾ ਉਸ ਰੁੱਖ ਨੂੰ ਜੜੋ ਪੁਟ ਸੁਟਿਆ ਇਹ ਕੰਮ ਏਨਾ ਔਖਾ ਸੀ ਕਿ ਬਹੁਤਾ ਜੋਰ ਲਗਣ ਕਾਰਨ ਗੁਰੂ ਸਾਹਿਬ ਜੀ ਦਾ ਘੋੜਾ ਆਪਣਾ ਸਰੀਰ ਛੱਡ ਗਿਆ। ਪਰ ਗੁਰੂ ਸਾਹਿਬ ਦੀ ਸ਼ਸਤਰ ਵਿਦਿਆ ਦੇਖ ਕੇ ਸਾਰਾ ਇਲਾਕਾ ਹੈਰਾਨ ਰਹਿ ਗਿਆ ਤੇ ਗੁਰੂ ਮਹਾਰਾਜ ਜੀ ਕੋਲੋ ਸਾਰਿਆ ਨੇ ਭੁੱਲ ਬਖਸਾਈ । ਫੇਰ ਜਦੋ ਛੇਵੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਕੁਝ ਜਵਾਨ ਹੋਏ ਤਾ ਗੁਰੂ ਅਰਜਨ ਸਾਹਿਬ ਜੀ ਨੇ ਹਰਿਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲ ਸ਼ਸਤਰ ਵਿਦਿਆ ਘੋੜ ਸਵਾਰੀ ਤੇ ਸੰਸਾਰੀ ਵਿਦਿਆ ਲੈਣ ਲਈ ਭੇਜਿਆ ਸੀ। ਜਦੋ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼ਸਤਰ ਵਿਦਿਆ ਬਾਬਾ ਜੀ ਪਾਸੋ ਲੈ ਕੇ ਆਏ ਤਾ ਕੋਈ ਵੀ ਦੁਸ਼ਮਨ ਗੁਰੂ ਸਾਹਿਬ ਜੀ ਦਾ ਮੁਕਾਬਲਾ ਨਾ ਕਰ ਸਕਿਆ । ਜਦੋ ਮੀਰੀ ਪੀਰੀ ਦੀਆ ਦੋ ਤਲਵਾਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਧਾਰਨ ਕਰਵਾਉਣ ਦਾ ਸਮਾ ਆਇਆ ਤਾ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹਥੀ ਹੀ ਦੋਵੇ ਤਲਵਾਰਾਂ ਗੁਰੂ ਸਾਹਿਬ ਜੀ ਨੂੰ ਪਵਾਈਆਂ ਸਨ । ਫੇਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਬਾਬਾ ਬੁੱਢਾ ਜੀ ਕੋਲੋ ਛੇ ਸਾਲ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਲਈ ਭੇਜਿਆ ਛੇ ਸਾਲ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਪਾਸੋ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਨੂੰ ਸਿਖਿਆ ਤੇ ਫੇਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਰਤਾਰਪੁਰ ਦੀ ਜੰਗ ਵਿਚ ਐਸੇ ਜੌਹਰ ਦਿਖਾਏ ਕਿ ਗੁਰੂ ਹਰਿਗੋਬਿੰਦ ਜੀ ਨੇ ਤੇਗ ਬਹਾਦਰ ਜੀ ਨੂੰ ਬਹਾਦਰ ਦਾ ਖਿਤਾਬ ਦਿੱਤਾ ਸੀ । ਹੋਰ ਵੀ ਗੁਰੂ ਪੁੱਤਰਾ ਤੇ ਸਿੱਖਾ ਨੂੰ ਬਹਾਦਰ ਬਾਬਾ ਬੁੱਢਾ ਸਾਹਿਬ ਜੀ ਨੇ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਦਿੱਤੀ ਐਸੇ ਸਨ ਬਾਬਾ ਬੁੱਢਾ ਸਾਹਿਬ ਜੀ ।
Tags

Post a Comment

0 Comments
* Please Don't Spam Here. All the Comments are Reviewed by Admin.

KATHA BHAI GURIQBAL SINGH JI