*ਸਹਿਜ ਸੁਭਾਅ ਸਿਮਰਨ*❤️*ਸਿਮਰਨ ਦੀਆਂ ਪੌੜੀਆਂ :-
1. ਪਹਿਲਾਂ ਪਤਾ ਹੀ ਨਹੀਂ ਹੁੰਦਾ ਕਿ ਸਿਮਰਨ ਕੀ ਹੈ, ਸਿਮਰਨ ਕਿਵੇਂ ਕਰਨਾ ਹੈ...
2. ਫਿਰ ਇਹ ਸਮਝ ਆਈ ਕਿ ਬੈਠ ਕੇ ਬਾਰ-ਬਾਰ ਵਹਿਗੁਰੂ-ਵਾਹਿਗੁਰੂ ਜਪਣਾ ਹੈ।
3. ਫਿਰ ਪਤਾ ਲਗਿਆ ਕਿ *ਤੁਰਦਿਆਂ, ਬੈਠਦਿਆਂ ਵੀ ਜਪ ਸਕਦੇ ਹਾਂ*, ਸਿਮਰਨ ਕਰ ਸਕਦੇ ਹਾਂ
4. ਫਿਰ ਸਿਮਰਨ ਦੀ ਮਹਿਮਾ ਦੇ ਫੁਰਮਾਨ ਪਤਾ ਲਗੇ ਜਿਵੇਂ *“ਪ੍ਰਭ ਕਾ ਸਿਮਰਨੁ ਸਭ ਤੇ ਊਚਾ”, ...*
5. ਫਿਰ ਸਮਝ ਆਈ ਕਿ ਤੁਰਦਿਆਂ ਇਕ ਪੈਰ ਨਾਲ *ਵਾਹ*, ਦੂਜੇ ਪੈਰ ਨਾਲ *ਗੁਰੂ* ਕਰੀਏ। ਇੰਝ ਕਰਦੇ-ਕਰਦੇ ਤੁਰੀਏ, ਤੁਰਦੇ ਜਾਈਏ, ਵਾਹ!
6. ਸ਼ੁਰੂ ਵਿਚ ਤੁਰਦਿਆਂ ਯਤਨ ਨਾਲ ਸਿਮਰਨ ਕਰਦੇ ਸੀ ਫਿਰ ਜਦ ਵੀ ਤੁਰਨਾ *ਨਿਰਯਤਨ* ਹੀ ਵਾਹਿਗੁਰੂ-ਵਾਹਿਗੁਰੂ ਅੰਦਰ ਹੀ ਅੰਦਰ ਚਲ ਪੈਂਦਾ।
7. ਫਿਰ ਕਮਾਲ ਦੀ ਬਖਸ਼ਿਸ਼ ਹੋਈ। ਕੋਈ ਹੋਰ ਵੀ ਤੁਰਦਾ ਨਜ਼ਰੀ ਪੈ ਜਾਵੇ ਤਾਂ ਵੀ ਸਿਮਰਨ ਸ਼ੁਰੂ ਹੋ ਜਾਂਦਾ ਹੈ। *ਦੂਜੇ ਦੇ ਕਦਮਾਂ ਦੀ ਚਾਲ ਨਾਲ ਮਨ ਸਿਮਰਨ ਵਿਚ ਜੁੜ ਜਾਂਦਾ ।*
